On this page
ਟ੍ਰਿਬਿਊਨਲ ਬਾਰੇ
ਐਡਮਿਨਿਸਟ੍ਰੇਟਿਵ ਅਪੀਲਸ ਟ੍ਰਿਬਿਊਨਲ ਇੱਕ ਸੁਤੰਤਰ ਸੰਸਥਾ ਹੈ ਜੋ ਆਸਟਰੇਲੀਆਈ ਸਰਕਾਰ ਦੇ ਵਿਭਾਗਾਂ, ਏਜੰਸੀਆਂ ਜਾਂ ਮੰਤਰੀਆਂ ਦੁਆਰਾ ਲਏ ਗਏ ਕਈ ਕਿਸਮ ਦੇ ਫੈਸਲਿਆਂ ਦੀ ਸਮੀਖਿਆ ਕਰ ਸਕਦੀ ਹੈ। ਜੇ ਤੁਸੀਂ ਕਿਸੇ ਫੈਸਲੇ ਨਾਲ ਅਸਹਿਮਤ ਹੋ, ਤਾਂ ਤੁਸੀਂ ਸਮੀਖਿਆ ਵਾਸਤੇ ਸਾਡੇ ਕੋਲ ਅਰਜ਼ੀ ਪਾ ਸਕਦੇ ਹੋ।
ਦੁਭਾਸ਼ੀਏ ਦੀ ਮੰਗ ਕਰੋ
ਤੁਹਾਨੂੰ ਦੁਭਾਸ਼ੀਏ ਦੀ ਲੋੜ ਪੈ ਸਕਦੀ ਹੈ ਜਦੋਂ:
- ਤੁਸੀਂ ਸਾਨੂੰ ਆਪਣੇ ਕੇਸ ਬਾਰੇ ਜਾਂ ਸਾਡੀਆਂ ਪ੍ਰਕਿਰਿਆਵਾਂ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ
- ਅਸੀਂ ਤੁਹਾਨੂੰ ਤੁਹਾਡੇ ਕੇਸ ਬਾਰੇ ਕਿਸੀ ਸੁਣਵਾਈ, ਕਾਨਫਰੰਸ ਜਾਂ ਹੋਰ ਮੀਟਿੰਗ ਵਿੱਚ ਭਾਗ ਲੈਣ ਲਈ ਕਿਹਾ ਹੈ।
ਕਿਸੇ ਸੁਣਵਾਈ ਜਾਂ ਕਾਨਫਰੰਸ ਲਈ
ਜੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ ਅਤੇ ਤੁਹਾਨੂੰ ਟ੍ਰਿਬਿਊਨਲ ਵਿਖੇ ਸੁਣਵਾਈ ਜਾਂ ਕਾਨਫਰੰਸ ਵਿੱਚ ਭਾਗ ਲੈਣ ਲਈ ਕਿਹਾ ਗਿਆ ਹੈ, ਤਾਂ ਤੁਸੀਂ ਸਾਨੂੰ ਆਪਣੇ ਲਈ ਇੱਕ ਦੁਭਾਸ਼ੀਏ ਦਾ ਪ੍ਰਬੰਧ ਕਰਨ ਲਈ ਕਹਿ ਸਕਦੇ ਹੋ। ਦੁਭਾਸ਼ੀਏ ਲਈ ਭੁਗਤਾਨ ਅਸੀਂ ਕਰਾਂਗੇ।
ਕਿਰਪਾ ਕਰਕੇ ਸਾਡੇ ਵੱਲੋਂ ਤੁਹਾਨੂੰ ਭੇਜੇ ਗਏ ਕਿਸੇ ਵੀ ਪੱਤਰ ਜਾਂ ਈਮੇਲ ਵਿੱਚ ਦਿੱਤੀਆਂ ਹਿਦਾਇਤਾਂ ਨੂੰ ਪੜ੍ਹੋ ਅਤੇ ਜੇਕਰ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ ਤਾਂ ਸਾਨੂੰ ਇਸ ਬਾਰੇ ਸੁਣਵਾਈ ਜਾਂ ਕਾਨਫਰੰਸ ਦੇ ਦਿਨ ਤੋਂ ਪਹਿਲਾਂ ਦੱਸੋ।
ਤੁਸੀਂ ਕਿਸੇ ਸੁਣਵਾਈ ਜਾਂ ਕਾਨਫਰੰਸ ਵਿੱਚ ਆਪਣੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਨੂੰ ਦੁਭਾਸ਼ੀਏ ਦਾ ਕੰਮ ਕਰਨ ਲਈ ਨਹੀਂ ਕਹਿ ਸਕਦੇ ਹੋ।
ਸਾਡੇ ਨਾਲ ਸੰਪਰਕ ਕਰਨਾ
ਇੱਕ ਸਥਾਨਕ ਫ਼ੋਨ ਕਾਲ ਦੀ ਲਾਗਤ ‘ਤੇ, ਤੁਸੀਂ ਆਪਣੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਕਰਨ ਲਈ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS) ਦੀ ਵਰਤੋਂ ਕਰ ਸਕਦੇ ਹੋ।
ਫ਼ੋਨ ਕਰਨ ਤੋਂ ਪਹਿਲਾਂ, ਟ੍ਰਿਬਿਊਨਲ ਤੋਂ ਪ੍ਰਾਪਤ ਹੋਈ ਜਾਣਕਾਰੀ ਜਾਂ ਚਿੱਠੀਆਂ ਨੂੰ ਆਪਣੇ ਸਾਮ੍ਹਣੇ ਰੱਖੋ।
- TIS ਨੂੰ 131 450 ‘ਤੇ (ਜਾਂ ਜੇਕਰ ਤੁਸੀਂ ਵਿਦੇਸ਼ ਵਿੱਚ ਹੋ ਤਾਂ +61 3 9268 8332 'ਤੇ ਫ਼ੋਨ ਕਰੋ)।
- ਆਪਰੇਟਰ ਨੂੰ ਦੱਸੋ:
- ਤੁਹਾਡੀ ਭਾਸ਼ਾ
- ਸਾਡਾ ਨਾਮ (ਐਡਮਿਨਿਸਟ੍ਰੇਟਿਵ ਅਪੀਲਸ ਟ੍ਰਿਬਿਊਨਲ)
- ਸਾਡਾ ਫ਼ੋਨ ਨੰਬਰ (1800 228 333) - TIS ਤੁਹਾਡੀ ਕਾਲ ਸਾਡੇ ਨਾਲ ਮਿਲਾ ਦੇਵੇਗਾ। ਸਾਡਾ ਖੁੱਲਣ ਦਾ ਸਮਾਂ ਸਵੇਰੇ 8.30 ਵਜੇ ਤੋਂ ਸ਼ਾਮ 5 ਵਜੇ ਤੱਕ ਹੈ।
ਇਸ ਵੈੱਬਸਾਈਟ ਦੀ ਲਿਖਤ ਦਾ ਅਨੁਵਾਦ ਕਰੋ
ਸਾਡੀ ਵੈਬਸਾਈਟ ਵਿੱਚ ਇੱਕ ਸਾਧਨ ਹੈ ਜੋ ਜਾਣਕਾਰੀ ਨੂੰ 28 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਿੱਚ ਮਦਦ ਕਰ ਸਕਦਾ ਹੈ। ਜ਼ਿਆਦਾਤਰ ਇੰਟਰਨੈੱਟ ਬ੍ਰਾਊਜ਼ਰਾਂ ਵਿੱਚ ਵੀ ਸੈਟਿੰਗਸ ਹੁੰਦੀਆਂ ਹਨ ਜੋ ਲਿਖਤ ਸਮੱਗਰੀ ਨੂੰ ਤੁਹਾਡੀ ਭਾਸ਼ਾ ਵਿੱਚ ਪੜ੍ਹਨ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ।
ਮਹੱਤਵਪੂਰਨ ਜਾਣਕਾਰੀ
ਕੋਈ ਵੀ ਲਿਖਤ ਸਮੱਗਰੀ ਜਿਸਦਾ ਅਨੁਵਾਦ ਤੁਸੀਂ ਅਜਿਹੇ ਕਿਸੇ ਆਟੋਮੈਟਿਕ ਟੂਲ ਦੀ ਵਰਤੋਂ ਕਰਕੇ ਕਰਦੇ ਹੋ, ਉਹ ਅਨੁਵਾਦ ਕਿਸੇ ਵਿਅਕਤੀ ਦੁਆਰਾ ਨਹੀਂ ਕੀਤਾ ਜਾਂਦਾ ਇਸ ਲਈ ਹੋ ਸਕਦਾ ਹੈ ਉਹ ਸਹੀ ਨਾ ਹੋਵੇ। ਜੇ ਕੋਈ ਕਨੂੰਨੀ ਕਾਰਨਾਂ ਕਰਕੇ ਤੁਸੀਂ ਅਨੁਵਾਦ ਕੀਤੀ ਗਈ ਜਾਣਕਾਰੀ 'ਤੇ ਨਿਰਭਰ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹੋਰ ਮਦਦ ਦੀ ਭਾਲ ਕਰਨੀ ਚਾਹੀਦੀ ਹੈ।
ਜਦੋਂ ਤੁਸੀਂ ਸਾਡੀ ਵੈੱਬਸਾਈਟ 'ਤੇ ਦਿੱਤੇ ਗਏ ਸਾਧਨ ਦੀ ਵਰਤੋਂ ਕਰਦੇ ਹੋ, ਜੋ ਰੀਡਸਪੀਕਰ (ReadSpeaker) ਨਾਮ ਦੀ ਕੰਪਨੀ ਦੁਆਰਾ ਮੁਹੱਈਆ ਕਰਵਾਇਆ ਜਾਂਦਾ ਹੈ, ਤਾਂ ਲਿਖਤ ਸਮੱਗਰੀ ਦਾ ਅਨੁਵਾਦ ਗੂਗਲ ਟ੍ਰਾਂਸਲੇਟ (Google Translate) ਦੁਆਰਾ ਸੰਚਾਲਿਤ ਸਾਫਟਵੇਅਰ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ। ਤੁਹਾਨੂੰ ਸਹੀ ਅਨੁਵਾਦ ਪ੍ਰਾਪਤ ਹੋਵੇ, ਇਸਦੇ ਲਈ ਵਾਜਬ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਹਾਲਾਂਕਿ, ਕੋਈ ਵੀ ਸਵੈਚਾਲਿਤ ਅਨੁਵਾਦ ਇਕਦਮ ਸਹੀ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦਾ ਉਦੇਸ਼ ਮਨੁੱਖੀ ਅਨੁਵਾਦਕਾਂ ਦੀ ਥਾਂ ਲੈਣਾ ਹੁੰਦਾ ਹੈ। ਅਨੁਵਾਦ ਇਸ ਵੈਬਸਾਈਟ ਦੇ ਉਪਭੋਗਤਾਵਾਂ ਨੂੰ ਇੱਕ ਸੇਵਾ ਵਜੋਂ ਪ੍ਰਦਾਨ ਕੀਤਾ ਜਾਂਦਾ ਹੈ, ਅਤੇ 'ਜਿਵੇਂ ਹੈ, ਉਵੇਂ ਹੀ' ਦੇ ਆਧਾਰ ‘ਤੇ ਪ੍ਰਦਾਨ ਕੀਤਾ ਜਾਂਦਾ ਹੈ। ਅਨੁਵਾਦ ਦੇ ਸਹੀ, ਭਰੋਸੇਯੋਗ ਜਾਂ ਦਰੁਸਤ ਹੋਣ ਬਾਰੇ ਕਿਸੇ ਵੀ ਕਿਸਮ ਦੀ ਕੋਈ ਜ਼ਿੰਮੇਵਾਰੀ, ਨਾ ਤਾਂ ਪ੍ਰਗਟ ਸ਼ਬਦਾਂ ਰਾਹੀਂ ਦਿੱਤੀ ਜਾਂਦੀ ਹੈ, ਨਾ ਹੀ ਇਸਦੇ ਅਜਿਹੇ ਹੋਣ ਦਾ ਮਤਲਬ ਕੱਢਿਆ ਜਾਣਾ ਚਾਹੀਦਾ ਹੈ। ਕੀਤੇ ਗਏ ਅਨੁਵਾਦ ਲਈ ਨਾ ਤਾਂ ਰੀਡਸਪੀਕਰ ਅਤੇ ਨਾ ਹੀ ਐਡਮਿਨਿਸਟ੍ਰੇਟਿਵ ਅਪੀਲਸ ਟ੍ਰਿਬਿਊਨਲ, ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਹੈ।
ਅਨੁਵਾਦ ਕਿਵੇਂ ਕਰਨਾ ਹੈ
ਹੇਠਾਂ ਦਿੱਤੀਆਂ ਹਦਾਇਤਾਂ ਜ਼ਿਆਦਾਤਰ ਵੱਡੀ ਸਕ੍ਰੀਨ ਵਾਲੀਆਂ ਡਿਵਾਈਸਾਂ ਜਿਵੇਂ ਕਿ ਡੈਸਕਟਾਪ ਕੰਪਿਊਟਰਾਂ ਲਈ ਸਹੀ ਕੰਮ ਕਰਦੀਆਂ ਹਨ।
ਆਪਣੇ ਮਾਊਸ ਅਤੇ ਕਰਸਰ ਨਾਲ ਲਿਖਤ ਦੇ ਉਸ ਹਿੱਸੇ ਨੂੰ ਹਾਈਲਾਈਟ ਕਰੋ ਜਿਸਦਾ ਤੁਸੀਂ ਅਨੁਵਾਦ ਕਰਨਾ ਚਾਹੁੰਦੇ ਹੋ। 3 ਵਿਕਲਪਾਂ ਵਾਲਾ ਇੱਕ ਬਾਕਸ ਦਿਖਾਈ ਦੇਵੇਗਾ।
ਟ੍ਰਿਬਿਊਨਲ ਦੇ ਵਿੱਚ ਸਟਾਫ਼ ਅਤੇ ਮੈਂਬਰ ਹੁੰਦੇ ਹਨ। ਸਟਾਫ਼ ਆਸਟਰੇਲੀਆਈ ਪਬਲਿਕ ਸਰਵਿਸ ਦੇ ਕਰਮਚਾਰੀ ਹੁੰਦੇ ਹਨ ਅਤੇ ਮੈਂਬਰ, ਕੇਸਾਂ ਦੀ ਸੁਣਵਾਈ ਅਤੇ ਫ਼ੈਸਲੇ ਕਰਣ ਵਾਲੇ ਵਿਅਕਤੀ, ਕਾਨੂੰਨ ਦੁਆਰਾ ਮਨੋਨੀਤ ਕੀਤੇ ਗਏ ਅਹੁਦੇਦਾਰ ਹੁੰਦੇ ਹਨ।
ਸੰਗਠਨ ਦੀ ਅਗਵਾਈ ਪ੍ਰੇਸੀਡੇਂਟ ਦੁਆਰਾ ਕੀਤੀ ਜਾਂਦੀ ਹੈ, ਜੋ ਟ੍ਰਿਬਿਊਨਲ ਦੀ ਕਾਰਗੁਜ਼ਾਰੀ ਦਾ ਪ੍ਰਬੰਧਨ ਕਰਦੇ ਹਨ ਅਤੇ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੁੰਦੇ ਹਨ ਕਿ ਅਸੀਂ ਆਪਣੇ ਉਦੇਸ਼ਾਂ ਅਨੁਸਾਰ, ਕੁਸ਼ਲਤਾਪੂਰਵਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਹੇ ਹਾਂ।
ਕਾਨੂੰਨ ਅਨੁਸਾਰ ਪ੍ਰੇਸੀਡੇਂਟ ਫੈਡਰਲ ਕੋਰਟ ਦਾ ਕੋਈ ਜੱਜ ਹੋਣਾ ਚਾਹੀਦਾ ਹੈ।
'Translate/ਅਨੁਵਾਦ' ਦੀ ਚੋਣ ਕਰੋ ਅਤੇ ਫਿਰ ਆਪਣੀ ਭਾਸ਼ਾ ਲੱਭਣ ਲਈ ਪੂਰੀ ਸੂਚੀ ਦੇਖੋ ਜਾਂ ਹੇਠਾਂ ਸਕ੍ਰੌਲ ਕਰੋ।
ਸੁਣੋ
ਸ਼ਬਦਕੋਸ਼
ਅਨੁਵਾਦ ਕਰੋ
ਭਾਸ਼ਾ ਲੱਭੋ
ਅਰਬੀ
ਚੀਨੀ (ਮੈਂਡਾਰਿਨ)
ਡੈਨਿਸ਼
ਡੱਚ
ਅੰਗਰੇਜ਼ੀ
ਫਿਨਿਸ਼
ਫਰੈਂਚ
ਜਰਮਨ
ਯੂਨਾਨੀ
ਜਿਵੇਂ ਹੀ ਤੁਸੀਂ ਭਾਸ਼ਾ ਦੀ ਚੋਣ ਕਰਦੇ ਹੋ, ਤੁਹਾਡੇ ਵੱਲੋਂ ਹਾਈਲਾਈਟ ਕੀਤੀ ਲਿਖਤ ਦਾ ਅਨੁਵਾਦ ਹੋ ਜਾਵੇਗਾ। ਇਸ ਉਦਾਹਰਣ ਵਿੱਚ, ਅਸੀਂ ਅਰਬੀ ਨੂੰ ਚੁਣਿਆ ਹੈ।
ਕਿਰਪਾ ਕਰਕੇ ਨੋਟ ਕਰੋ: ਲਿਖਤ ਦਾ ਅਨੁਵਾਦ ਗੂਗਲ ਟ੍ਰਾਂਸਲੇਟ (Google Translate) ਦੁਆਰਾ ਸੰਚਾਲਿਤ ਅਨੁਵਾਦ ਸਾਫਟਵੇਅਰ ਦੀ ਵਰਤੋਂ ਕਰਕੇ ਤੁਹਾਡੀ ਸਹੂਲਤ ਲਈ ਕੀਤਾ ਗਿਆ ਹੈ। ਸਹੀ ਅਨੁਵਾਦ ਪੇਸ਼ ਕਰਨ ਲਈ ਵਾਜਬ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ, ਹਾਲਾਂਕਿ, ਕੋਈ ਵੀ ਸਵੈਚਾਲਿਤ ਅਨੁਵਾਦ ਇਕਦਮ ਸਹੀ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦਾ ਉਦੇਸ਼ ਮਨੁੱਖੀ ਅਨੁਵਾਦਕਾਂ ਦੀ ਥਾਂ ਲੈਣਾ ਹੁੰਦਾ ਹੈ।
ਅਨੁਵਾਦ ਇਸ ਵੈਬਸਾਈਟ ਦੇ ਉਪਭੋਗਤਾਵਾਂ ਨੂੰ ਇੱਕ ਸੇਵਾ ਵਜੋਂ ਪ੍ਰਦਾਨ ਕੀਤਾ ਜਾਂਦਾ ਹੈ, ਅਤੇ 'ਜਿਵੇਂ ਹੈ, ਉਵੇਂ ਹੀ' ਦੇ ਆਧਾਰ ‘ਤੇ ਪ੍ਰਦਾਨ ਕੀਤਾ ਜਾਂਦਾ ਹੈ। ਅਨੁਵਾਦ ਦੇ ਸਹੀ, ਭਰੋਸੇਯੋਗ ਜਾਂ ਦਰੁਸਤ ਹੋਣ ਬਾਰੇ ਕਿਸੇ ਵੀ ਕਿਸਮ ਦੀ ਕੋਈ ਜ਼ਿੰਮੇਵਾਰੀ, ਨਾ ਤਾਂ ਪ੍ਰਗਟ ਸ਼ਬਦਾਂ ਰਾਹੀਂ ਦਿੱਤੀ ਜਾਂਦੀ ਹੈ, ਨਾ ਹੀ ਇਸਦੇ ਅਜਿਹੇ ਹੋਣ ਦਾ ਮਤਲਬ ਕੱਢਿਆ ਜਾਣਾ ਚਾਹੀਦਾ ਹੈ। ਕੀਤੇ ਗਏ ਅਨੁਵਾਦ ਲਈ ਨਾ ਤਾਂ ਰੀਡਸਪੀਕਰ (Readspeaker) ਅਤੇ ਨਾ ਹੀ ਵੈਬਸਾਈਟ ਦਾ ਮਲਿਕ, ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਹੈ।
ਮੈਂ ਸਮਝਦਾ/ਦੀ ਹਾਂ
ਬੰਦ ਕਰ ਦਿਉ